
AMRITSAR SAHIB,(PUNJAB TODAY NEWS CA):- ਦੱਖਣੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਤੇ ‘ਪੁਸ਼ਪਾ’ (‘Pushpa’) ਨਾਲ ਪ੍ਰਸਿੱਧੀ ਖੱਟਣ ਵਾਲੇ ਅੱਲੂ ਅਰਜੁਨ ਵੀਰਵਾਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) ਵਿਖੇ ਨਤਮਸਤਕ ਹੋਏ,ਇਸ ਮੌਕੇ ਅੱਲੂ ਅਰਜੁਨ (Allu Arjun) ਦੇ ਨਾਲ ਉਨ੍ਹਾਂ ਦੀ ਪਤਨੀ ਸਨੇਹਾ ਰੈੱਡੀ (Sneha Reddy) ਤੇ ਬੱਚੇ ਵੀ ਮੌਜੂਦ ਸਨ,ਉਹ ਆਪਣੀ ਪਤਨੀ ਦੇ ਜਨਮ ਦਿਨ ‘ਤੇ ਮੌਕੇ ਗੁਰੂ ਘਰ ਪੁੱਜੇ ਤੇ ਨਤਮਸਤਕ ਹੋ ਕੇ ਅਕਾਲ ਪੁਰਖ ਦਾ ਆਸ਼ੀਰਵਾਦ ਲਿਆ,ਇਸ ਦੌਰਾਨ ਅੱਲੂ ਅਰਜੁਨ ਦੇ ਪ੍ਰਸ਼ੰਸਕ ਵੀ ਉੱਥੇ ਮੌਜੂਦ ਸਨ,ਪ੍ਰਸ਼ੰਸਕਾਂ ਨੇ ਅੱਲੂ ਅਰਜੁਨ ਨਾਲ ਫੋਟੋਆਂ ਵੀ ਖਿੱਚਵਾਈਆਂ,ਹਾਲਾਂਕਿ ਅੱਲੂ ਅਰਜੁਨ (Allu Arjun) ਵਲੋਂ ਪੱਤਰਕਾਰਾਂ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਕੀਤੀ ਗਈ,ਉਨ੍ਹਾਂ ਕਿਹਾ ਕਿ ਉਹ ਇੱਕ ਆਮ ਸ਼ਰਧਾਲੂ ਦੀ ਤਰ੍ਹਾਂ ਗੁਰੂਘਰ ਨਤਮਸਤਕ ਹੋਣ ਪਹੁੰਚੇ ਹਨ,ਦੱਸ ਦੇਈਏ ਕਿ ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਦੇ ਅਧਿਕਾਰੀਆਂ ਵਲੋਂ ਅੱਲੂ ਅਰਜੁਨ (Allu Arjun) ਨੂੰ ਸਨਮਾਨਿਤ ਵੀ ਕੀਤਾ,ਕਈ ਫ਼ਿਲਮੀ ਸਿਤਾਰੇ ਤੇ ਕਈ ਸਿਆਸੀ ਆਗੂ ਵੀ ਨਤਮਸਤਕ ਹੋ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੇ ਹਨ।