Jodhpur, 3 October 2022 , (Punjab Today News Ca):- 22 ਸਾਲ ਪਹਿਲਾਂ ਭਾਰਤ ਦਾ ਜੋ ਸੁਪਨਾ ਸੀ ਉਹ ਹੁਣ ਪੂਰਾ ਹੋ ਗਿਆ ਹੈ,ਇੰਨੇ ਸਾਲਾਂ ਦੀ ਮਿਹਨਤ ਤੋਂ ਬਾਅਦ ਸੋਮਵਾਰ ਨੂੰ ਹਵਾਈ ਸੈਨਾ (Air Force) ਨੂੰ ਸਵਦੇਸ਼ੀ ਲਾਈਟ ਕੰਬੈਟ ਹੈਲੀਕਾਪਟਰ (Indigenous Light Combat Helicopter) (LCH) ਮਿਲ ਗਿਆ ਹੈ,ਇਸ ਹੈਲੀਕਾਪਟਰ ਨੂੰ ਹਵਾਈ ਸੈਨਾ (Air Force) ਵਿੱਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਭਾਰਤ ਦੀ ਤਾਕਤ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ।
ਇਹ ਹੈਲੀਕਾਪਟਰ ਝੁਲਸ ਦੇ ਰੇਗਿਸਤਾਨ,ਬਰਫੀਲੇ ਪਹਾੜਾਂ ਸਮੇਤ ਹਰ ਹਾਲਤ ‘ਚ ਦੁਸ਼ਮਣਾਂ ‘ਤੇ ਹਮਲਾ ਕਰਨ ਦੀ ਸਮਰੱਥਾ ਰੱਖਦਾ ਹੈ,ਇਸ ਦੀ ਤੋਪ ਪ੍ਰਤੀ ਮਿੰਟ 750 ਗੋਲੀਆਂ ਦਾਗ ਸਕਦੀ ਹੈ,ਜਦਕਿ ਇਹ ਐਂਟੀ-ਟੈਂਕ (Anti-Tank) ਅਤੇ ਹਵਾ ਤੋਂ ਹਵਾ ਵਿਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਨਾਲ ਵੀ ਲੈਸ ਹੋ ਸਕਦੀ ਹੈ,ਖਾਸ ਗੱਲ ਇਹ ਹੈ ਕਿ ਇਹ ਨਵਰਾਤਰੀ ‘ਚ ਅਸ਼ਟਮੀ ਵਾਲੇ ਦਿਨ ਹਵਾਈ ਸੈਨਾ ਦੇ ਬੇੜੇ ‘ਚ ਸ਼ਾਮਲ ਹੋਇਆ ਸੀ,ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ LCH ਦਾ ਨਾਂ ‘ਪ੍ਰਚੰਡ’ ਰੱਖਿਆ ਹੈ,ਇਸ ਹੈਲੀਕਾਪਟਰ ਵਿੱਚ ਰਾਜਨਾਥ ਸਿੰਘ ਨੇ ਵੀ ਉਡਾਣ ਭਰੀ।