PUNJAB TODAY NEWS CA:- ਨਸ਼ਿਆਂ ਦੇ ਦਲਦਲ ਵਿਚੋਂ ਪੰਜਾਬੀ ਨੌਜਵਾਨਾਂ ਨੂੰ ਕੱਢਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਵੱਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਤ ਕਰਦਿਆਂ ਚਲਾਈਆਂ ਜਾ ਰਹੀਆਂ ਵੱਖ ਵੱਖ ਖੇਡਾਂ ਦੀਆਂ ਅਕੈਡਮੀਆਂ ਨੂੰ ਅੱਜ ਉਸ ਸਮੇਂ ਇਕ ਵੱਡਾ ਹੁਲਾਰਾ ਮਿਲਿਆ ਜਦ ਸ਼੍ਰੋਮਣੀ ਕਮੇਟੀ ਦੀ ਹਾਕੀ ਟੀਮ (Shiromani Committee Hockey Team) ਦੇ ਨੌਜਵਾਨਾਂ ਨੇ ਭਾਰਤ ਦੀਆਂ ਵੱਖ ਵੱਖ ਨਾਮਵਰ ਕੰਪਨੀਆਂ ਦੀਆਂ ਹਾਕੀ ਟੀਮਾਂ ਨੂੰ ਸਮੂਹ ਚੈਂਪੀਅਨਸ਼ਿਪ ਦੇ ਮੈਚਾਂ ਵਿੱਚ ਵੱਡੇ ਫ਼ਰਕ ਨਾਲ ਹਰਾ ਕੇ 6ਵੀਂ ਐਸ.ਐਨ.ਬੀ.ਪੀ ਚੈਂਪੀਅਨਸ਼ਿਪ (6th SNBP Championship) ਆਪਣੇ ਨਾਮ ਕਰ ਲਈ।
ਭਾਰਤ ਦੇ ਪ੍ਰਸਿੱਧ ਸ਼ਹਿਰ ਪੂਣਾ ਵਿਖੇ ਐਸ.ਐਨ.ਬੀ.ਪੀ ਹਾਕੀ ਆਲ ਇੰਡੀਆ ਚੈਂਪੀਅਨਸ਼ਿਪ (SNBP Hockey All India Championship) ਵਿੱਚ ਸਮੁੱਚੇ ਭਾਰਤ ਤੋਂ 32 ਨਾਮਵਰ ਹਾਕੀ ਟੀਮਾਂ ਨੇ ਸ਼ਿਰਕਤ ਕੀਤੀ,ਜਿਸ ਦੌਰਾਨ ਚੈਂਪੀਅਨਸ਼ਿਪ ਵਿੱਚ ਸ਼੍ਰੋਮਣੀ ਕਮੇਟੀ (Shiromani Committee) ਦੀ ਟੀਮ ਨੇ ਪਹਿਲੇ ਮੈਚ ਵਿੱਚ ਮਣੀਪੁਰ ਨੂ 12-0 ਨਾਲ, ਟਾਟਾ ਨੂੰ 2-0 ਨਾਲ, ਕੁਆਰਟਰ ਫਾਈਨਲ ਵਿੱਚ ਸੇਲ ਨੂੰ 5-0 ਨਾਲ ਤੇ ਸੈਮੀਫਾਈਨਲ ਮੁਕਾਬਲੇ ਵਿੱਚ ਅਨਵਰ ਹਾਕੀ ਅਕੈਡਮੀ ਯੂਪੀ ਨੂੰ 4-0 ਤੇ ਫਾਈਨਲ ਮੁਕਾਬਲਾ ਭਾਰਤ ਦੀ ਪ੍ਰਸਿੱਧ ਧਿਆਨ ਚੰਦ ਹਾਕੀ ਅਕੈਡਮੀ (Dhyan Chand Hockey Academy) ਦੀ ਟੀਮ ਨੂੰ 4-3 ਨਾਲ ਹਰਾ ਕੇ ਚੈਂਪੀਅਨਸ਼ਿਪ ਦਾ ਫਾਈਨਲ ਖ਼ਿਤਾਬ ਸ਼੍ਰੋਮਣੀ ਕਮੇਟੀ (Shiromani Committee) ਦੇ ਨਾਮ ਲਗਵਾਇਆ।