NEW MUMBAI,(PUNJAB TODAY NEWS CA):- ਮਸ਼ਹੂਰ ਟੀਵੀ ਐਕਟਰ ਸਿਧਾਂਤ ਵੀਰ ਸੂਰਿਆਵੰਸ਼ੀ (Famous TV Actor Siddhant Veer Suryavanshi) ਦਾ ਦਿਹਾਂਤ ਹੋ ਗਿਆ ਹੈ,ਦੱਸਿਆ ਜਾ ਰਿਹਾ ਹੈ ਕਿ 46 ਸਾਲਾ ਸਿਧਾਂਤ ਨੂੰ ਜਿਮ ‘ਚ ਕਸਰਤ ਕਰਦੇ ਸਮੇਂ ਦਿਲ ਦਾ ਦੌਰਾ ਪਿਆ,ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਦੀ ਟੀਮ ਨੇ ਕਰੀਬ 45 ਮਿੰਟ ਤੱਕ ਇਲਾਜ ਕੀਤਾ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।
ਸਿਧਾਂਤ ਕੁਸੁਮ, ਕਸੌਟੀ ਜ਼ਿੰਦਗੀ ਕੀ, ਕ੍ਰਿਸ਼ਨ-ਅਰਜੁਨ, ਜ਼ਮੀਨ ਸੇ ਆਸਮਾਨ ਤਕ, ਕਿਆ ਦਿਲ ਮੈਂ ਹੈ, ਗ੍ਰਹਿਸਥੀ ਵਰਗੇ ਕਈ ਟੀਵੀ ਸ਼ੋਅਜ਼ ਦਾ ਹਿੱਸਾ ਰਹੇ ਹਨ,ਉਹ ਆਖਰੀ ਵਾਰ ਸ਼ੋਅ ‘ਜ਼ਿੱਦੀ ਦਿਲ ਮਾਨੇ ਨਾ’ ‘ਚ ਨਜ਼ਰ ਆਏ ਸਨ,ਸਿਧਾਂਤ ਵੀਰ ਸੂਰਿਆਵੰਸ਼ੀ ਇੱਕ ਫਿਟਨੈਸ ਫ੍ਰੀਕ ਸਨ ਅਤੇ ਅਕਸਰ ਪ੍ਰਸ਼ੰਸਕਾਂ ਨੂੰ ਪ੍ਰੇਰਿਤ ਕਰਨ ਲਈ ਸੋਸ਼ਲ ਮੀਡੀਆ ‘ਤੇ ਆਪਣੇ ਵਰਕਆਊਟ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਸਨ,ਸਿਧਾਂਤ ਵੀਰ ਸੂਰਿਆਵੰਸ਼ੀ ਦੇ ਦੇਹਾਂਤ ‘ਤੇ ਟੀਵੀ ਅਦਾਕਾਰ ਜੈ ਭਾਨੁਸ਼ਾਲੀ ਨੇ ਸੋਗ ਜਤਾਇਆ ਹੈ,ਉਨ੍ਹਾਂ ਨੇ ਸਿਧਾਂਤ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ,ਤੁਸੀਂ ਬਹੁਤ ਜਲਦੀ ਚਲੇ ਗਏ।
ਐਕਟਰ ਸਿਧਾਂਤ ਵੀਰ ਸੂਰਿਆਵੰਸ਼ੀ ਨੇ 2017 ਵਿੱਚ ਮਾਡਲ ਅਤੇ ਫੈਸ਼ਨ ਕੋਰੀਓਗ੍ਰਾਫਰ ਐਲਿਸੀਆ ਰਾਉਤ ਨਾਲ ਵਿਆਹ ਕੀਤਾ ਅਤੇ ਉਨ੍ਹਾਂ ਦੇ ਦੋ ਬੱਚੇ ਹਨ,ਇਹ ਉਨ੍ਹਾਂ ਦਾ ਦੂਜਾ ਵਿਆਹ ਸੀ,ਇਸ ਤੋਂ ਪਹਿਲਾਂ ਉਨ੍ਹਾਂ ਨੇ 2000 ‘ਚ ਈਰਾ ਸੂਰਿਆਵੰਸ਼ੀ ਨਾਲ ਵਿਆਹ ਕੀਤਾ ਸੀ ਪਰ 2015 ‘ਚ ਉਨ੍ਹਾਂ ਦਾ ਤਲਾਕ ਹੋ ਗਿਆ ਸੀ,ਦੱਸਣਯੋਗ ਹੈ ਕਿ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਵੀ ਹਾਲ ਹੀ ਵਿੱਚ ਜਿੰਮ ਵਿੱਚ ਵਰਕਆਊਟ ਕਰਦੇ ਸਮੇਂ ਮੌਤ ਹੋ ਗਈ ਸੀ,ਇਸ ਤੋਂ ਪਹਿਲਾਂ ਸ਼ੋਅ ਭਾਬੀਜੀ ਘਰ ਪਰ ਹੈਂ ਦੇ ਐਕਟਰ ਦੀਪੇਸ਼ ਭਾਨ ਦੀ ਵੀ ਵਰਕਆਊਟ ਕਰਦੇ ਸਮੇਂ ਮੌਤ ਹੋ ਗਈ ਸੀ।