MANSA,(PUNJAB TODAY NEWS):- ਮਾਨਸਾ ਪੁਲਿਸ ਸਿੱਧੂ ਮੂਸੇਵਾਲਾ ਕਤਲਕਾਂਡ (Mansa Police Sidhu Moosewala Murder Case) ਦੇ 7 ਮਹੀਨਿਆਂ ਬਾਅਦ ਮਸ਼ਹੂਰ ਪੰਜਾਬੀ ਗਾਇਕ ਅਤੇ ਫਿਲਮ ਨਿਰਮਾਤਾ ਬੱਬੂ ਮਾਨ ਤੇ ਮਨਕੀਰਤ ਔਲਖ ਤੋਂ ਪੁੱਛਗਿੱਛ ਕੀਤੀ,ਬੱਬੂ ਮਾਨ ਕੁਝ ਸਮਾਂ ਪਹਿਲਾਂ ਮਾਨਸਾ ਦੇ ਸੀਆਈਏ ਸਟਾਫ਼ (CIA Staff) ਦੇ ਦਫ਼ਤਰ ਪੁੱਜੇ ਅਤੇ ਐਸਆਈਟੀ (CIA) ਸਾਹਮਣੇ ਪੇਸ਼ ਹੋ ਕੇ ਆਪਣੇ ਬਿਆਨ ਦਰਜ ਕਰਵਾਏ,ਦੋਵੇਂ ਦੁਪਿਹਰ ਕਰੀਬ 2 ਵਜੇ CIA ਮਾਨਸਾ ਦਫਤਰ ਪਹੁੰਚੇ ਅਤੇ ਤਿੰਨ ਘੰਟੇ ਤੱਕ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ, ਦੋਵੇਂ ਕਰੀਬ 5 ਵਜੇ ਉਥੋਂ ਨਿਕਲੇ।
SIT ਟੀਮ ਨੇ ਬੱਬੂ ਮਾਨ ਅਤੇ ਸਿੱਧੂ ਮੂਸੇਵਾਲਾ ਤੋਂ ਉਨ੍ਹਾਂ ਦੀ ਤਕਰਾਰ ਨੂੰ ਲੈ ਕੇ ਪੁੱਛਗਿੱਛ ਕੀਤੀ ਹੈ,ਪੰਜਾਬ ਦੇ ਜਿਨ੍ਹਾਂ ਵੱਡੇ ਗਾਇਕਾਂ ਤੋਂ ਪੁੱਛਗਿੱਛ ਕੀਤੀ ਜਾਣੀ ਹੈ,ਉਨ੍ਹਾਂ ਵਿੱਚ ਬੱਬੂ ਮਾਨ ਦਾ ਨਾਂ ਸਭ ਤੋਂ ਉੱਪਰ ਹੈ,ਦਰਅਸਲ, ਸਿੱਧੂ ਮੂਸੇਵਾਲਾ ਕਤਲਕਾਂਡ ਤੋਂ ਕੁਝ ਸਮਾਂ ਪਹਿਲਾਂ ਦੋਵਾਂ ਗਾਇਕਾਂ ਵਿਚਾਲੇ ਝਗੜਾ ਹੋ ਗਿਆ ਸੀ,ਸਿੱਧੂ ਮੂਸੇਵਾਲਾ (Sidhu Moosewala) ਨੇ ਵੀ ਬੱਬੂ ਮਾਨ ਦਾ ਨਾਂ ਲਏ ਬਿਨਾਂ ਆਪਣੀ ਗੱਲ ਲਾਈਵ ਰੱਖੀ ਸੀ,ਇੱਥੋਂ ਤੱਕ ਕਿ ਇਸ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਦੋਵਾਂ ਧਿਰਾਂ ਦੇ ਪ੍ਰਸ਼ੰਸਕ ਆਹਮੋ-ਸਾਹਮਣੇ ਆ ਗਏ ਸਨ।
ਇਸ ਦੌਰਾਨ ਦਿਲਪ੍ਰੀਤ ਬਾਬਾ ਗਰੁੱਪ ਦੇ ਗੈਂਗਸਟਰ (Gangster of Dilpreet Baba Group) ਯਾਦੀ ਰਾਣਾ (ਯਾਦੀ ਰੰਗੜ) ਦੀ ਵੀ ਐਂਟਰੀ ਹੋਈ,ਹੁਣ ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਬੱਬੂ ਮਾਨ ਤੋਂ ਪੁੱਛਗਿੱਛ ਕੀਤੀ ਹੈ,ਗਾਇਕ ਬੱਬੂ ਮਾਨ ਤੋਂ ਇਲਾਵਾ ਪੰਜਾਬ ਪੁਲਿਸ ਗਾਇਕ ਮਨਕੀਰਤ ਔਲਖ (Punjab Police Singer Mankirat Aulakh) ਤੋਂ ਵੀ ਪੁੱਛਗਿੱਛ ਕਰ ਸਕਦੀ ਹੈ,ਮਨਕੀਰਤ ਔਲਖ ( Mankirat Aulakh) ਤੋਂ ਐਨਆਈਏ (NIA) ਪਹਿਲਾਂ ਵੀ ਪੁੱਛਗਿੱਛ ਕਰ ਚੁੱਕੀ ਹੈ,ਹੁਣ ਉਸ ਨੇ ਪੰਜਾਬ ਪੁਲਿਸ (Punjab Police) ਦੇ ਸਵਾਲਾਂ ਦੇ ਜਵਾਬ ਦੇਣੇ ਹਨ,ਜ਼ਿਕਰਯੋਗ ਹੈ ਕਿ ਗਾਇਕ ਬੱਬੂ ਮਾਨ (Singer Babbu Maan) ਅਤੇ ਮਨਕੀਰਤ ਔਲਖ ਨੂੰ ਵੀ ਧਮਕੀਆਂ ਮਿਲ ਚੁੱਕੀਆਂ ਹਨ,ਮੋਹਾਲੀ ਜ਼ਿਲੇ ‘ਚ ਬੱਬੂ ਮਾਨ ਦੇ ਘਰ ‘ਤੇ ਪੰਜਾਬ ਪੁਲਿਸ (Punjab Police) ਵਲੋਂ ਸੁਰੱਖਿਆ ਵਧਾ ਦਿੱਤੀ ਗਈ ਹੈ,ਇਸ ਦੇ ਨਾਲ ਹੀ ਉਸ ਨੂੰ ਮਿਲਣ ਵਾਲਿਆਂ ‘ਤੇ ਵੀ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।