NEW DELHI,(PUNJAB TODAY NEWS CA):- ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ (Captain Harmanpreet Kaur) ਨੇ ਆਸਟਰੇਲੀਆ ਖਿਲਾਫ਼ ਤੀਜੇ ਟੀ-20 ਮੈਚ ਵਿਚ ਮਿਲੀ ਹਾਰ ਤੋਂ ਬਾਅਦ ਕਿਹਾ ਕਿ ਟੀਮ ਨੂੰ ਗੇਂਦਬਾਜ਼ੀ ਕੋਚ ਦੀ ਕਮੀ ਮਹਿਸੂਸ ਹੋ ਰਹੀ ਹੈ,ਕਪਤਾਨ ਨੇ ਹਾਲਾਂਕਿ ਗੇਂਦਬਾਜ਼ਾਂ ਦੇ ਪ੍ਰਦਰਸ਼ਨ ‘ਤੇ ਖੁਸ਼ੀ ਜਤਾਈ,ਭਾਰਤ ਕੋਲ ਪੂਰੇ ਸਮੇਂ ਲਈ ਗੇਂਦਬਾਜ਼ੀ ਕੋਚ ਨਹੀਂ ਹੈ ਕਿਉਂਕਿ ਰਮੇਸ਼ ਪਵਾਰ ਰਾਸ਼ਟਰੀ ਕ੍ਰਿਕਟ ਅਕੈਡਮੀ (Ramesh Pawar National Cricket Academy) ਵਿਚ ਚਲੇ ਗਏ ਹਨ ਅਤੇ ਰਿਸ਼ੀਕੇਸ਼ ਕਾਨਿਤਕਰ ਨੂੰ ਬੱਲੇਬਾਜ਼ੀ ਕੋਚ ਬਣਾਇਆ ਗਿਆ ਹੈ।
ਦੋ ਮਹੀਨਿਆਂ ਬਾਅਦ ਦੱਖਣੀ ਅਫ਼ਰੀਕਾ ਵਿਚ ਟੀ-20 ਵਿਸ਼ਵ ਕੱਪ (T-20 World Cup) ਹੋਣ ਵਾਲਾ ਹੈ,ਕਪਤਾਨ ਹਰਮਨਪ੍ਰੀਤ ਕੌਰ (Captain Harmanpreet Kaur) ਨੇ ਕਿਹਾ, ”ਸਾਨੂੰ ਗੇਂਦਬਾਜ਼ੀ ਕੋਚ ਦੀ ਕਮੀ ਮਹਿਸੂਸ ਹੋ ਰਹੀ ਹੈ ਪਰ ਸਾਡੇ ਗੇਂਦਬਾਜ਼ ਵਧੀਆ ਖੇਡ ਰਹੇ ਹਨ,ਉਹ ਮੀਟਿੰਗਾਂ ਵਿਚ ਹਾਜ਼ਰ ਹੁੰਦੇ ਹਨ ਅਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦੇ ਹਨ,ਇਸ ਮੈਚ ‘ਚ ਉਹਨਾਂ ਨੇ ਖੁਦ ਰਣਨੀਤੀ ਬਣਾਈ,ਮੈਂ ਮੈਦਾਨ ‘ਤੇ ਉਹਨਾਂ ਦਾ ਸਮਰਥਨ ਕਰ ਰਹੀ ਸੀ।
ਪੂਜਾ ਵਸਤਰਕਾਰ ਦੀ ਸੱਟ ਨੇ ਵੀ ਭਾਰਤ ਦੇ ਪ੍ਰਦਰਸ਼ਨ ਨੂੰ ਪ੍ਰਭਾਵਿਤ ਕੀਤਾ ਹੈ,ਕਪਤਾਨ ਹਰਮਨਪ੍ਰੀਤ ਕੌਰ (Captain Harmanpreet Kaur) ਨੇ ਕਿਹਾ, “ਅਸੀਂ ਪੂਜਾ ਦੀ ਕਮੀ ਮਹਿਸੂਸ ਕਰ ਰਹੇ ਹਾਂ, ਇਸ ਟ੍ਰੈਕ ‘ਤੇ ਮੱਧਮ ਤੇਜ਼ ਗੇਂਦਬਾਜ਼ ਦੀ ਜ਼ਰੂਰਤ ਸੀ ਅਤੇ ਉਸ ਕੋਲ ਡੈਥ ਓਵਰਾਂ ‘ਚ ਗੇਂਦਬਾਜ਼ੀ ਦਾ ਤਜਰਬਾ ਹੈ,ਅਸੀਂ ਪਹਿਲੇ ਦੋ ਮੈਚਾਂ ਵਿਚ ਮੇਘਨਾ ਨੂੰ ਅਜ਼ਮਾਇਆ ਪਰ ਪ੍ਰਯੋਗ ਅਸਫਲ ਰਿਹਾ।