PATIALA,(AZAD SOCH NEWS):- ਪੰਜਾਬੀ ਰੈਪਰ ਤੇ ਸਿੱਧੂ ਮੂਸੇਵਾਲਾ ਦੇ ਸਾਥੀ ਸੰਨੀ ਮਾਲਟਨ (Sunny Malton) ਦੇ ਕਿਲਕਾਰੀਆਂ ਗੂੰਜੀਆਂ ਹਨ,ਸੰਨੀ ਮਾਲਟਨ ਪਿਤਾ ਬਣ ਗਏ ਹਨ,ਉਹਨਾਂ ਦੀ ਪਤਨੀ ਨੇ ਧੀ ਨੂੰ ਜਨਮ ਦਿੱਤਾ,ਇਸ ਗੱਲ ਦੀ ਜਾਣਕਾਰੀ ਖ਼ੁਦ ਸੰਨੀ ਮਾਲਟਨ ਨੇ ਇੰਸਟਾਗ੍ਰਾਮ ਸਟੋਰੀਜ਼ ’ਚ ਦਿੱਤੀ ਹੈ,ਤਸਵੀਰ ਸਾਂਝੀ ਕਰਦੇ ਉਹਨਾਂ ਨੇ ਲਿਖਿਆ ਕਿ ਦੁਨੀਆ ’ਤੇ ਸੁਆਗਤ ਹੈ ਨੰਨ੍ਹੀ ਪਰੀ,ਸਾਡੀ ਜ਼ਿੰਦਗੀ ’ਚ ਖ਼ੁਸ਼ੀਆਂ ਵਾਪਸ ਲਿਆਉਣ ਲਈ ਤੇਰਾ ਧੰਨਵਾਦ,’’ਦੱਸ ਦੇਈਏ ਕਿ ਸੰਨੀ ਮਾਲਟਨ ਦੀ ਪਤਨੀ ਪਰਵੀਨ ਸਿੱਧੂ ਨੇ ਵੀ ਇਹੀ ਤਸਵੀਰ ਸਾਂਝੀ ਕੀਤੀ ਹੈ, ਜਿਸ ਨਾਲ ਉਹਨਾਂ ਨੇ ਲਿਖਿਆ ਕਿ ਜਨਵਰੀ 12 ਉਹ ਦਿਨ ਸੀ, ਜਿਸ ਨੇ ਮੇਰੀ ਤੇ ਸੰਨੀ ਮਾਲਟਨ ਦੀ ਜ਼ਿੰਦਗੀ ਬਦਲ ਦਿੱਤੀ,ਸਾਡੀ ਜ਼ਿੰਦਗੀ ’ਚ ਖ਼ੁਸ਼ੀਆਂ ਵਾਪਸ ਲਿਆਉਣ ਲਈ ਤੇਰਾ ਧੰਨਵਾਦ ਨੰਨ੍ਹੀ ਪਰੀ,ਮਾਂ-ਧੀ ਦੋਵੇਂ ਠੀਕ ਹਨ।’’