
New Mumbai,(Punjab Today News Ca):- ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੁਕੋਣ ਦੀ ਜਾਸੂਸੀ ਤੇ ਐਡਵੈਂਚਰ ਫਿਲਮ ਪਠਾਨ (Adventure Movie Pathan) ਕਈ ਮਹੀਨਿਆਂ ਦੇ ਇੰਤਜ਼ਾਰ ਤੋਂ ਬਾਅਦ ਅੱਜ 25 ਜਨਵਰੀ ਨੂੰ ਰਿਲੀਜ਼ ਹੋ ਗਈ ਹੈ,ਦੱਸ ਦੇਈਏ ਫਿਲਮ ਪਠਾਨ ਰਾਹੀਂ ਕਿੰਗ ਖਾਨ ਸ਼ਾਹਰੁਖ (King Khan Shah Rukh) 4 ਸਾਲ ਬਾਅਦ ਵੱਡੇ ਪਰਦੇ ‘ਤੇ ਨਜ਼ਰ ਆਏ ਹਨ,ਫਿਲਮ ਪਠਾਨ ‘ਤੇ ਮੇਕਰਸ ਨੇ ਕਰੋੜਾਂ ਰੁਪਏ ਖਰਚ ਕੀਤੇ ਹਨ,ਉਨ੍ਹਾਂ ਨੂੰ ਉਮੀਦ ਹੈ ਕਿ ਫਿਲਮ ਦਾ ਕਾਰੋਬਾਰ ਸ਼ਾਨਦਾਰ ਹੋਵੇਗਾ,ਪਰ ਹੁਣ ਇਸ ਵਿਚਾਲੇ ਖਬਰਾਂ ਆ ਰਹੀਆਂ ਹਨ ਕਿ ਫਿਲਮ ਪਠਾਨ ਆਨਲਾਈਨ ਲੀਕ ਹੋ ਚੁਕੀ ਹੈ।

ਪਠਾਨ ਦੇ ਆਨਲਾਈਨ ਲੀਕ ਹੋਣ ਦੀ ਖਬਰ ਨੇ ਸੋਸ਼ਲ ਮੀਡੀਆ ਦੇ ਨਾਲ-ਨਾਲ ਇਸ ਦੇ ਨਿਰਮਾਤਾਵਾਂ ‘ਚ ਵੀ ਹਲਚਲ ਮਚਾ ਦਿੱਤੀ ਹੈ,ਦੱਸ ਦੇਈਏ ਪਠਾਨ ਦੀ ਰਿਲੀਜ਼ ਤੋਂ ਪਹਿਲਾਂ ਫਿਲਮ ਦੇ ਨਿਰਮਾਤਾਵਾਂ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਜਾਰੀ ਕਰਕੇ ਬੇਨਤੀ ਕੀਤੀ ਸੀ ਕਿ ਫਿਲਮ ਨੂੰ ਲੀਕ ਨਾ ਕੀਤਾ ਜਾਵੇ,ਜਿਸ ਵਿਚ ਹਰ ਕਿਸੇ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਕਿਸੇ ਵੀ ਵੀਡੀਓ ਨੂੰ ਰਿਕਾਰਡ ਨਾ ਕਰਨ ਅਤੇ ਔਨਲਾਈਨ ਸਾਂਝਾ ਨਾ ਕਰਨ,ਪਠਾਨ ਨੂੰ ਸਿਰਫ ਸਿਨੇਮਾਘਰਾਂ ਵਿੱਚ ਅਨੁਭਵ ਕਰੋ,ਇਸ ਤੋਂ ਇਲਾਵਾ ਮੇਕਰਸ ਨੇ ਟਵੀਟ ‘ਚ ਇਕ ਈਮੇਲ ਆਈਡੀ ਵੀ ਸ਼ੇਅਰ ਕੀਤੀ ਹੈ, ਜਿਸ ‘ਤੇ ਪਾਇਰੇਸੀ ਦੀ ਸ਼ਿਕਾਇਤ ਕੀਤੀ ਜਾ ਸਕਦੀ ਹੈ।