NEW DELHI,(PUNJAB TODAY NEWS CA):- ਅਦਾਕਾਰਾ ਸਵਰਾ ਭਾਸਕਰ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੱਡਾ ਸਰਪ੍ਰਾਈਜ਼ ਦਿੱਤਾ ਹੈ,ਉਹਨਾਂ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ‘ਤੇ ਆਪਣੇ ਵਿਆਹ ਦਾ ਐਲਾਨ ਕੀਤਾ,ਸਵਰਾ ਨੇ ਸਪਾ ਨੇਤਾ ਅਤੇ ਸਮਾਜਿਕ ਕਾਰਕੁਨ ਫਹਾਦ ਅਹਿਮਦ ਨੂੰ ਆਪਣਾ ਜੀਵਨ ਸਾਥੀ ਚੁਣਿਆ ਹੈ,ਫਹਾਦ ਅਤੇ ਸਵਰਾ ਦੀ ਮੁਲਾਕਾਤ ਕਿਵੇਂ ਹੋਈ ਅਤੇ ਦੋਸਤੀ ਪਿਆਰ ਵਿਚ ਕਿਵੇਂ ਬਦਲੀ,ਇਸ ਬਾਰੇ ਉਹਨਾਂ ਨੇ ਇਕ ਖੂਬਸੂਰਤ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ।