PUNJAB TODAY NEWS CA:- Zwigato Trailer Launch: ਸ਼ੋਅ ‘ਦਿ ਕਪਿਲ ਸ਼ਰਮਾ’ ਦੇ ਮਸ਼ਹੂਰ ਹੋਸਟ ਕਪਿਲ ਸ਼ਰਮਾ ਜਲਦ ਹੀ ਫਿਲਮ ਜ਼ਵਿਗਾਟੋ ‘ਚ ਮੁੱਖ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ,ਹਮੇਸ਼ਾ ਕਾਮੇਡੀ ਕਰਨ ਵਾਲੇ ਕਪਿਲ ਆਪਣੀ ਇਮੇਜ ਦੇ ਉਲਟ ਗੰਭੀਰ ਭੂਮਿਕਾ ‘ਚ ਨਜ਼ਰ ਆਉਣਗੇ,ਤੁਹਾਨੂੰ ਦੱਸ ਦੇਈਏ ਕਿ ਕਪਿਲ ਸ਼ਰਮਾ ਇਸ ਫਿਲਮ ‘ਚ ਫੂਡ ਡਿਲੀਵਰੀ ਬੁਆਏ ਬਣੇ ਹਨ, ਜਿਸ ‘ਚ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਸੰਘਰਸ਼ ਨੂੰ ਦਿਖਾਇਆ ਗਿਆ ਹੈ,ਅੱਜ ਇਸ ਫ਼ਿਲਮ ਦਾ ਟ੍ਰੇਲਰ ਮੁੰਬਈ ਦੇ ਇੱਕ ਸਿਨੇਮਾ ਹਾਲ ਵਿੱਚ ਕਪਿਲ ਸ਼ਰਮਾ, ਫ਼ਿਲਮ ਵਿੱਚ ਉਨ੍ਹਾਂ ਦੀ ਪਤਨੀ ਦਾ ਕਿਰਦਾਰ ਨਿਭਾ ਰਹੀ ਸ਼ਹਾਨਾ ਗੋਸਵਾਮੀ ਅਤੇ ਫ਼ਿਲਮ ਦੀ ਨਿਰਦੇਸ਼ਕ ਨੰਦਿਤਾ ਦਾਸ ਵੱਲੋਂ ਸਾਂਝੇ ਤੌਰ ’ਤੇ ਲਾਂਚ ਕੀਤਾ ਗਿਆ,ਦੁਨੀਆ ਭਰ ਦੇ ਕਈ ਫਿਲਮ ਮੇਲਿਆਂ ਵਿੱਚ ਦਿਖਾਈ ਜਾ ਚੁੱਕੀ ਇਹ ਫਿਲਮ ਭਾਰਤ ਵਿੱਚ 17 ਮਾਰਚ ਨੂੰ ਰਿਲੀਜ਼ ਹੋਵੇਗੀ।