
Los Angeles,March 13 (Punjab Today News Ca):- 95ਵਾਂ ਆਸਕਰ ਐਵਾਰਡ ਸਮਾਰੋਹ ਅੱਜ ਸੋਮਵਾਰ ਸਵੇਰੇ 5.30 ਵਜੇ ਲਾਸ ਏਂਜਲਸ (Los Angeles) ਵਿੱਚ ਸ਼ੁਰੂ ਹੋਇਆ ਹੈ,ਜਿਸ ਵਿੱਚ ਦੀਪਿਕਾ ਪਾਦੁਕੋਣ ਇਸ ਸਾਲ ਪੇਸ਼ਕਾਰ (ਪਰੇਂਜ਼ੈਟਰ) ਵਜੋਂ ਸਮਾਰੋਹ ਦਾ ਹਿੱਸਾ ਬਣੀ ਹੈ,ਭਾਰਤ ਲਈ ਇਸ ਵੇਲੇ ਬੜੇ ਮਾਣ ਵਾਲੀ ਖਬਰ ਸਾਹਮਣੇ ਆਈ ਹੈ,ਭਾਰਤੀ ਫਿਲਮ ਆਰਆਰਆਰ ਦੇ ਗੀਤ ਨਾਟੂ ਨਾਟੂ ਨੇ ਸਰਵੋਤਮ ਮੂਲ ਗੀਤਸ਼੍ਰੇਣੀ ਵਿੱਚ ਪੁਰਸਕਾਰ ਜਿੱਤ ਲਿਆ ਹੈ,ਦੱਸ ਦਈਏ ਕਿ ਇਸ ਤੋਂ ਪਹਿਲਾਂ ਇਸ ਗੀਤ ਨੂੰ ਗੋਲਡਨ ਗਲੋਬ ਐਵਾਰਡ ਮਿਲਿਆ ਸੀ।
ਇਸ ਦੇ ਨਾਲ ਹੀ The Elephant Whispers ਨੇ ਸਰਬੋਤਮ ਡਾਕੂਮੈਂਟਰੀ ਲਘੂ ਫਿਲਮ ਦਾ ਪੁਰਸਕਾਰ ਜਿੱਤਿਆ ਹੈ,ਇਸ ਦਾ ਨਿਰਦੇਸ਼ਨ ਕਾਰਤਿਕੀ ਗੋਂਸਾਲਵੇਸ ਦੁਆਰਾ ਕੀਤਾ ਗਿਆ ਹੈ ਅਤੇ ਗੁਨੀਤ ਮੋਂਗਾ ਦੁਆਰਾ ਨਿਰਮਿਤ ਹੈ,ਗੁਨੀਤ ਦੀ ਇਹ ਦੂਜੀ ਫਿਲਮ ਹੈ,ਜਿਸ ਨੂੰ ਆਸਕਰ ਐਵਾਰਡ ਮਿਲਿਆ ਹੈ,ਇਸ ਤੋਂ ਪਹਿਲਾਂ ਉਸਦੀ ਫਿਲਮ ਪੀਰੀਅਡ ਐਂਡ ਆਫ ਸੇਂਟੈਂਸ ਨੂੰ 2019 ਵਿੱਚ ਸਰਵੋਤਮ ਡਾਕੂਮੈਂਟਰੀ ਲਘੂ ਫਿਲਮ ਦੀ ਸ਼੍ਰੇਣੀ ਵਿੱਚ ਆਸਕਰ ਅਵਾਰਡ ਮਿਲਿਆ ਸੀ।