
Chandigarh,April 7,(Punjab Today News Ca):- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Late Punjabi Singer Sidhu Moosewala) ਦਾ ਅੱਜ ਇਕ ਹੋਰ ਗਾਣਾ ‘ਮੇਰਾ ਨਾਂਅ’ (“My Name”) ਉਹਨਾਂ ਦੇ ਅਧਿਕਾਰਤ ਯੂ-ਟਿਊਬ ਚੈਨਲ (YouTube Channel) ਤੇ ਰਿਲੀਜ਼ ਕੀਤਾ ਗਿਆ ਹੈ,ਇਹ ਗਾਣਾ ਵਿਦੇਸ਼ੀ ਰੈਪਰ ਬਰਨਾ ਬੁਆਏ (Burna Boy) ਅਤੇ ਸਟੀਲ ਬੈਂਗਲਸ (Steel Bangles) ਨਾਲ ਹੈ,ਰਿਲੀਜ਼ ਹੋਣ ਦੇ ਮਹਿਜ਼ ਕੁਝ ਮਿੰਟਾਂ ਬਾਅਦ ਹੀ ਇੱਕ ਮਿਲੀਅਨ ਦੇ ਕਰੀਬ ਲੋਕਾਂ ਨੇ ਗਾਣਾ ਸੁਣ ਲਿਆ ਹੈ,ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ,ਉਹਨਾਂ ਦੀ ਮੌਤ ਤੋਂ ਬਾਅਦ ਇਹ ਤੀਜਾ ਗਾਣਾ ਹੈ ਜੋ ਰਿਲੀਜ਼ ਕੀਤਾ ਗਿਆ ਹੈ।