NEW MUMBAI,(PUNJAB TODAY NEWS CA):- ਐਕਟਰ ਸਲਮਾਨ ਖਾਨ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ,ਇਸ ਸਭ ਦੇ ਵਿਚਕਾਰ ਉਸ ਨੇ ‘ਨਿਸਾਨ’ ਕੰਪਨੀ ਦੀ ਸਭ ਤੋਂ ਮਹਿੰਗੀ ‘ਨਿਸਾਨ ਪੈਟਰੋਲ’ ਬੁਲੇਟ ਪਰੂਫ ਗੱਡੀ ਖਰੀਦੀ ਹੈ,ਹਾਲ ਹੀ ‘ਚ ਐਕਟਰ ਨੂੰ ਜਾਨੋਂ ਮਾਰਨ ਦੀ ਧਮਕੀ ਵਾਲੀ ਈਮੇਲ ਵੀ ਆਈ ਸੀ,ਜਿਸ ਤੋਂ ਬਾਅਦ ਸਲਮਾਨ ਨੇ ਇਹ ਵੱਡਾ ਫੈਸਲਾ ਲਿਆ ਹੈ,ਇਹ ਬੁਲੇਟ ਪਰੂਫ ਵਾਹਨ (Bullet Proof Vehicle) ਸੁਰੱਖਿਆ ਦੇ ਲਿਹਾਜ਼ ਨਾਲ ਬਹੁਤ ਵਧੀਆ ਹੈ,ਇਹ SUV ਦੱਖਣੀ ਏਸ਼ੀਆਈ ਬਾਜ਼ਾਰ ਵਿੱਚ ਸਭ ਤੋਂ ਮਹਿੰਗੀਆਂ ਗੱਡੀਆਂ ਵਿੱਚੋਂ ਇੱਕ ਹੈ,ਇਹ ਗੱਡੀ ਵਿਦੇਸ਼ ਤੋਂ ਮੰਗਵਾਈ ਗਈ ਹੈ,ਫਿਲਹਾਲ ਇਸ ਨੂੰ ਭਾਰਤੀ ਬਾਜ਼ਾਰ ‘ਚ ਲਾਂਚ ਨਹੀਂ ਕੀਤਾ ਗਿਆ ਹੈ,ਦੱਸ ਦਈਏ ਕਿ 18 ਮਾਰਚ ਨੂੰ ਸਲਮਾਨ ਖਾਨ ਨੂੰ ਧਮਕੀ ਭਰਿਆ ਈ-ਮੇਲ ਮਿਲਿਆ ਸੀ,ਇਹ ਮੇਲ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਤਰਫੋਂ ਭੇਜਿਆ ਗਿਆ ਸੀ,ਪੁਲਿਸ ਨੇ ਲਾਰੈਂਸ ਅਤੇ ਗੋਲਡੀ ਬਰਾੜ ਖਿਲਾਫ ਐਫ.ਆਈ.ਆਰ ਦਰਜ ਲਈ ਹੈ।