
PATIALA,(PUNJAB TODAY NEWS CA):- ਪਟਿਆਲਾ ਦੀ ਕੇਂਦਰੀ ਜੇਲ੍ਹ (Patiala Central Jail) ਵਿੱਚ ਬੰਦ ਪੰਜਾਬੀ ਗਾਇਕ ਦਲੇਰ ਮਹਿੰਦੀ (Punjabi Singer Daler Mehndi) ਦੀ ਅਚਾਨਕ ਸਿਹਤ ਵਿਗੜਣ ਦੀ ਖ਼ਬਰ ਮਿਲੀ ਹੈ,ਸਿਹਤ ਵਿਗੜਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ,ਸੂਤਰਾਂ ਅਨੁਸਾਰ ਦਲੇਰ ਮਹਿੰਦੀ ਦੀ ਅੱਖ ਦਾ ਇਲਾਜ ਚੱਲ ਰਿਹਾ ਹੈ,ਜਿਸ ਕਰਕੇ ਉਨ੍ਹਾਂ ਨੂੰ ਜੇਲ੍ਹ ਤੋਂ ਮੋਹਾਲੀ ਸਥਿਤ ਫੋਰਟਿਸ ਹਸਪਤਾਲ (Fortis Hospital Located In Mohali) ਚ ਭੇਜਿਆ ਗਿਆ ਹੈ,ਦਲੇਰ ਮਹਿੰਦੀ (Daler Mehndi) 20 ਜੁਲਾਈ ਤੋਂ ਪਟਿਆਲਾ (Patiala) ਦੀ ਕੇਂਦਰੀ ਜੇਲ੍ਹ ਵਿਚ ਬੰਦ ਹਨ।
ਜਾਣਕਾਰੀ ਅਨੁਸਾਰ ਦਲੇਰ ਮਹਿੰਦੀ (Daler Mehndi) ਨੇ ਜੇਲ੍ਹ ਡਾਕਟਰ ਕੋਲ ਅੱਖਾਂ ’ਚ ਧੁੰਦਲੇਪਣ ਦੀ ਸ਼ਿਕਾਇਤ ਕੀਤੀ ਸੀ ਜਿਸ ਮਗਰੋਂ ਜੇਲ੍ਹ ਪ੍ਰਸ਼ਾਸਨ ਵੱਲੋਂ ਡਾਕਟਰਾਂ ਦਾ ਮੈਡੀਕਲ ਬੋਰਡ (Medical Board) ਬਣਾਇਆ ਗਿਆ,ਬੋਰਡ ਦੀ ਸਿਫਾਰਸ਼ ਦੇ ਚੱਲਦਿਆਂ ਦਲੇਰ ਮਹਿੰਦੀ (Daler Mehndi) ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ (Fortis Hospital Mohali) ’ਚ ਦਾਖਲ ਕਰਵਾਇਆ ਗਿਆ।