NEW MUMBAI,(PUNJAB TODAY NEWS CA):- ਕੋਰੋਨਾ ਦੌਰਾਨ ਲਾਕਡਾਊਨ (Lockdown) ਤੋਂ ਬਾਅਦ ਜਦੋਂ ਸਿਨੇਮਾਘਰ ਖੁੱਲ੍ਹੇ ਤਾਂ ਜ਼ਿਆਦਾਤਰ ਬਾਲੀਵੁੱਡ ਫਿਲਮਾਂ ਬਾਕਸ ਆਫਿਸ (Bollywood Movies Box office) ’ਤੇ ਆਹਮੋ-ਸਾਹਮਣੇ ਹੁੰਦੀਆਂ ਨਜ਼ਰ ਆਈਆਂ,ਅਜਿਹੇ ‘ਚ 9 ਸਤੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ‘ਬ੍ਰਹਮਾਸਤਰ’ (‘Brahmastra’) ਨੇ ਬਾਕਸ ਆਫਿਸ ‘ਤੇ ਚੰਗਾ ਪ੍ਰਦਰਸ਼ਨ ਕੀਤਾ,ਪਹਿਲੇ ਦਿਨ ਸ਼ਾਨਦਾਰ ਓਪਨਿੰਗ ਕਰਦੇ ਹੋਏ ਹੁਣ ਤੱਕ ਦੁਨੀਆ ਭਰ ‘ਚ 420 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰ ਚੁੱਕੀ ਹੈ,ਇਸ ਦੇ ਨਾਲ ਹੀ ਖਬਰ ਹੈ ਕਿ ਬ੍ਰਹਮਾਸਤਰ 2022 ‘ਚ ਨੰਬਰ ਵਨ ਦੀ ਸੂਚੀ ‘ਚ ਸ਼ਾਮਲ ਹੋ ਗਿਆ ਹੈ।
ਨਵਰਾਤਰੀ ‘ਚ ਨਵਮੀ ਦੇ ਮੌਕੇ ‘ਤੇ ਫਿਲਮ ਨਿਰਮਾਤਾ ਅਯਾਨ ਮੁਖਰਜੀ (Filmmaker Ayan Mukerji) ਨੇ ਆਪਣੇ ਇੰਸਟਾਗ੍ਰਾਮ (Instagram) ‘ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਕਿਹਾ ਕਿ ‘ਬ੍ਰਹਮਾਸਤਰ’ (‘Brahmastra’) ਸਾਲ 2022 ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫਿਲਮ (Hindi Movie) ਬਣ ਗਈ ਹੈ,ਅਯਾਨ ਨੇ ਆਪਣੇ ਇੰਸਟਾਗ੍ਰਾਮ ‘ਤੇ ‘ਬ੍ਰਹਮਾਸਤਰ’ (‘Brahmastra’) ਦਾ ਪੋਸਟਰ ਸ਼ੇਅਰ ਕੀਤਾ ਹੈ, ਜਿਸ ‘ਚ ਰਣਬੀਰ ਕਪੂਰ (Ranbir Kapoor) ਆਪਣੇ ‘ਅਗਨੀ ਅਸਤਰ’ ‘ਚ ਨਜ਼ਰ ਆ ਰਹੇ ਹਨ,ਪੋਸਟਰ ‘ਤੇ ਲਿਖਿਆ ਸੀ ਕਿ 25 ਦਿਨਾਂ ‘ਚ ਫਿਲਮ ਨੇ ਵਰਲਡ ਵਾਈਡ 425 ਕਰੋੜ ਦੀ ਕਮਾਈ ਕਰ ਲਈ ਹੈ।
ਬ੍ਰਹਮਾਸਤਰ ਨੇ ਲਾਗਤ ਤੋਂ ਵੱਧ ਕਮਾਈ ਕੀਤੀ
ਜ਼ਿਕਰਯੋਗ ਹੈ ਕਿ ਅਯਾਨ ਮੁਖਰਜੀ ਦੀ ‘ਬ੍ਰਹਮਾਸਤਰ’ (‘Brahmastra’) ਨੂੰ ਬਣਾਉਣ ‘ਚ 410 ਕਰੋੜ ਰੁਪਏ ਦੀ ਲਾਗਤ ਆਈ ਹੈ,ਜਿਸ ਵਿੱਚ ਫਿਲਮ ਦੇ ਪ੍ਰਮੋਸ਼ਨ ਦਾ ਖਰਚਾ ਵੀ ਸ਼ਾਮਿਲ ਸੀ,ਫਿਲਮ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਆਪਣੇ ਬਜਟ ਤੋਂ ਵੱਧ ਕਮਾਈ ਕੀਤੀ ਹੈ,ਦੁਨੀਆ ਭਰ ‘ਚ ‘ਬ੍ਰਹਮਾਸਤਰ’ (‘Brahmastra’) ਦੀ ਕੁੱਲ ਕਮਾਈ 425 ਕਰੋੜ ਰੁਪਏ ਹੋ ਗਈ ਹੈ।