PUNJAB TODAY NEWS CA:- ਸ਼ੋਅ ਦੇ ਹੋਸਟ ਅਤੇ ਅਦਾਕਾਰ ਸਲਮਾਨ ਖ਼ਾਨ (Salman Khan) ਡੇਂਗੂ ਦੀ ਲਪੇਟ ਵਿਚ ਆ ਗਏ ਹਨ ਤੇ ਉਹ ਅਗਲੇ ਕੁਝ ਹਫ਼ਤਿਆਂ ਤੱਕ ਵੀਕੈਂਡ ਕਾ ਵਾਰ ਤੇ ਬਿੱਗ ਬੌਸ-16 (Bigg Boss-16) ਦੀ ਮੇਜ਼ਬਾਨੀ ਨਹੀਂ ਕਰ ਸਕਣਗੇ,ਉਨ੍ਹਾਂ ਦੀ ਥਾਂ ਇਸ ਵਾਰ ਕਰਨ ਜੌਹਰ ਕਲਾਸਾਂ ਲੈਂਦੇ ਨਜ਼ਰ ਆਉਣਗੇ,ਇਸ ਸ਼ੋਅ ਦੇ ਨਾਲ ਹੀ ਸਲਮਾਨ ਖ਼ਾਨ (Salman Khan) ਨੂੰ ਆਪਣੀਆਂ ਆਉਣ ਵਾਲੀਆਂ ਫਿਲਮਾਂ ਦੀ ਸ਼ੂਟਿੰਗ (Shooting) ਵੀ ਰੱਦ ਕਰਨੀ ਪਈ ਹੈ,ਬਿੱਗ ਬੌਸ (Bigg Boss) ਦਾ ਨਾਮ ਆਉਂਦੇ ਹੀ ਮਨ ‘ਚ ਸਲਮਾਨ ਖ਼ਾਨ ਦਾ ਹੀ ਚਿਹਰਾ ਉਭਰਦਾ ਹੈ,ਦਰਸ਼ਕਾਂ ਨੂੰ ਭਾਈਜਾਨ ਦਾ ਅੰਦਾਜ਼ ਇੰਨਾ ਪਸੰਦ ਆਉਂਦਾ ਹੈ ਕਿ ਉਹ ਵੀਕੈਂਡ (Weekend) ਦਾ ਇੰਤਜ਼ਾਰ ਕਰਦੇ ਹਨ ਕਿ ਕਦੋਂ ਸਲਮਾਨ ਖ਼ਾਨ (Salman Khan) ਆ ਕੇ ਪਰਿਵਾਰ ਦੀ ਕਲਾਸ ਲਾਉਣਗੇ,ਉਸ ਤੋਂ ਇਲਾਵਾ ਉਹ ਕਿਸੇ ਨੂੰ ਵੀ ਮੇਜ਼ਬਾਨ ਨੂੰ ਮੰਨਣ ਲਈ ਤਿਆਰ ਨਹੀਂ ਹੈ,ਇਸ ਲਈ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕਰਨ ਜੌਹਰ ਇਸ ਸਭ ਨੂੰ ਕਿਵੇਂ ਸੰਭਾਲਦੇ ਹਨ।