Brampton,29 June 2023,(Punjab Today News Ca):- ਕੈਨੇਡਾ ਦੇ ਬਰੈਂਪਟਨ ‘ਚ ਪੰਜਾਬੀ ਗਾਇਕਾ ਜੈਸਮੀਨ ਜੱਸੀ (Punjabi Singer Jasmine Jassi) ਅਤੇ ਦੀਪ ਢਿੱਲੋਂ (Deep Dhillon) ਦੀ ਗੱਡੀ ਦੀ ਭੰਨ ਤੋੜ ਕਰਨ ਦੀ ਖ਼ਬਰ ਸਾਹਮਣੇ ਆਈ ਹੈ,ਇਸ ਸੰਬੰਧੀ ਪੰਜਾਬੀ ਗਾਇਕ ਜੋੜੀ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕਰਦਿਆਂ ਇਸ ਬਾਰੇ ਜਾਣਕਾਰੀ ਦਿੱਤੀ ਹੈ,ਇਸ ਬਾਰੇ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ,ਚੋਰਾਂ ਨੇ ਥੋੜੇ ਜਿਹੇ ਸਮਾਨ ਵਾਸਤੇ ਸਾਡੀ ਗੱਡੀ ਦੀ ਭੰਨ ਤੋੜ ਕਰ ਦਿੱਤੀ,ਹਾਲਾਂਕਿ ਕਾਰ ‘ਚ ਬਹੁਤਾ ਸਮਾਨ ਨਹੀਂ ਸੀ,ਇਹ ਵਾਰਦਾਤ ਉਸ ਵੇਲੇ ਵਾਪਰੀ ਜਦੋਂ ਦੀਪ ਢਿੱਲੋਂ ਬਰੈਂਪਟਨ ‘ਚ ਗੱਡੀ ਰੋਕ ਕੇ ਗੁਰਦੁਆਰਾ ਸਾਹਿਬ (Gurdwara Sahib) ‘ਚ ਮੱਥਾ ਟੇਕਣ ਲਈ ਗਏ ਸਨ।