
Chandigarh,30 Sep,(Punjab Today News Ca):- ਗਾਇਕ ਦਿਲਜੀਤ ਦੋਸਾਂਝ ਆਪਣੀ ਨਵੀਂ ਐਲਬਮ ‘ਗੋਸਟ’ ਕਰਕੇ ਸੁਰਖੀਆਂ ਵਿਚ ਹਨ,ਗਾਇਕ ਦੀ ਇਹ ਐਲਬਮ 29 ਸਤੰਬਰ ਨੂੰ ਰਿਲੀਜ਼ ਹੋਈ ਸੀ,ਇਸ ਦੇ ਨਾਲ ਹੀ ਕੋਚੇਲਾ ਮਿਊਜ਼ਿਕ ਫੈਸਟੀਵਲ (Coachella Music Festival) ‘ਚ ਪਰਫਾਰਮ ਕਰਨ ਤੋਂ ਬਾਅਦ ਗਾਇਕ ਦਿਲਜੀਤ ਦੋਸਾਂਝ ਨੇ ਪੂਰੀ ਦੁਨੀਆਂ ‘ਚ ਵੱਖਰੀ ਪਛਾਣ ਬਣਾਈ ਹੈ।
ਦਰਅਸਲ ਕੱਲ੍ਹ ਅਪਣੇ ਐਲਬਮ ਰਿਲੀਜ਼ ਹੋਣ ਤੋਂ ਬਾਅਦ ਗਾਇਕ ਦਿਲਜੀਤ ਦੋਸਾਂਝ ਲਾਈਵ ਹੋਏ ਤੇ ਕਿਸੇ ਨੇ ਇਕ ਵਾਰ ਫਿਰ ਕੋਚੇਲਾ ਫੈਸਟੀਵਲ (Coachella Festival) ਵਾਲੀ ਗੱਲ ਛੇੜ ਲਈ ਤੇ ਗਾਇਕ ਨੇ ਵੀ ਅਪਣਾ ਪੱਖ ਰੱਖਦੇ ਹੋਏ ਟਰੋਲਰਜ਼ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ।
”ਜਿਹੜੇ ਨਾਕਾਰਤਮਕ ਵਾਲੇ ਕੁਮੈਂਟ ਜ਼ਿਆਦਾ ਲਿਖਦੇ ਨੇ ਮੈਂ ਉਨ੍ਹਾਂ ਨੂੰ ਕਿਹਾ ਨੈਗਟੀਵਿਟੀ ਨਾ ਫੈਲਾਇਆ ਕਰੋ,ਫਿਰ ਕਿਸੇ ਹੋਰ ਨੇ ਵੀ ਕਿਸੇ ਹੋਰ ਦੇਸ਼ ਦਾ ਝੰਡਾ ਚੁੱਕਿਆ ਸੀ,ਮੈਂ ਕਿਹਾ ਤੇਰੇ ਲਈ ਵੀ ਰਿਸਪੈਕਟ ਆ…ਇਹ ਗੱਲਾਂ ਜਿਹੜੀਆਂ ਜਾਣ-ਬੁਝ ਕੇ ਸਾਡੇ ਉੱਪਰ ਪਾਉਣ ਦੀ ਕੋਸ਼ਿਸ਼ ਕਰਦੇ ਬਹੁਤ ਬੁਰੀ ਗੱਲ ਆ”

ਗਾਇਕ ਦਿਲਜੀਤ ਦੋਸਾਂਝ ਦੀ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ,ਗਾਇਕ ਦਿਲਜੀਤ ਦੋਸਾਂਝ ਨੇ ਕਿਹਾ ਕਿ ਤਿਰੰਗਾ ਮੇਰੇ ਦੇਸ਼ ਦਾ ਝੰਡਾ ਹੈ ਪਰ ਮੈਨੂੰ ਤੇ ਮੇਰੇ ਬਿਆਨਾਂ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਦੇਸ਼ ਨੂੰ ਤੋੜਨ ਵਾਲੀਆਂ ਗੱਲਾਂ ਹੋ ਰਹੀਆਂ ਹਨ,ਜੋੜਨ ਵਾਲੀ ਗੱਲ ਕਰੋ ਨਾ ਕਿ ਤੋੜਨ ਵਾਲੀ।